ਅੱਪਡੇਟ: ਸ਼ਾਮ 5 ਵਜੇ 15 ਅਪ੍ਰੈਲ, 2022
1 ਮਾਰਚ, 2022 ਤੋਂ, Department of Licensing (DOL) ਪੇਸ਼ੇਵਰ ਲਾਇਸੰਸਿੰਗ ਸਿਸਟਮ ਦਾ ਲਾਇਸੰਸਧਾਰੀ ਹਿੱਸਾ ਮੁੜ ਆਨਲਾਈਨ ਅਤੇ ਸੇਵਾ ਵਿੱਚ ਹੈ। ਗਾਹਕਾਂ ਨੂੰ ਹੁਣ ਰੀਨਿਊ ਕਰਨ ਦੇ ਇਰਾਦਾ ਫਾਰਮ ਨੂੰ ਭਰਨ ਅਤੇ ਲਾਇਸੰਸਿੰਗ ਵਿਭਾਗ (Department of Licensing) ਨੂੰ ਜਮ੍ਹਾ ਕਰਵਾਉਣ ਦੀ ਲੋੜ ਨਹੀਂ ਹੋਵੇਗੀ। ਵਿਅਕਤੀ ਹੁਣ ਆਪਣੇ ਪੇਸ਼ੇਵਰ ਲਾਇਸੰਸਾਂ ਨੂੰ ਰੀਨਿਊ ਕਰ ਸਕਦੇ ਹਨ, ਅਤੇ ਨਵੇਂ ਪੇਸ਼ੇਵਰ ਲਾਇਸੰਸ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ।
ਸਾਡੇ ਗਾਹਕਾਂ ਦੇ ਡੇਟਾ ਦੀ ਸੁਰੱਖਿਆ ਅਤੇ ਰੱਖਿਆ ਲਈ, DOL ਨੇ 24 ਜਨਵਰੀ, 2022 ਨੂੰ ਪੋਰਟਲ ਨੂੰ ਔਫਲਾਈਨ ਕਰ ਲਿਆ, ਜਦੋਂ DOL ਨੂੰ ਇਸਦੇ ਪੇਸ਼ੇਵਰ ਲਾਇਸੰਸਿੰਗ ਡੇਟਾਬੇਸ ਵਿੱਚ ਸ਼ਾਮਲ ਸ਼ੱਕੀ ਗਤੀਵਿਧੀ ਲਈ ਸੁਚੇਤ ਕੀਤਾ ਗਿਆ।
ਆਨਲਾਈਨ ਪੋਰਟਲ ਨੂੰ ਸਰਗਰਮ ਸੇਵਾ ਵਿੱਚ ਵਾਪਸ ਲਿਆਉਣ ਤੋਂ ਪਹਿਲਾਂ, DOL ਨੇ ਇੱਕ ਰਾਸ਼ਟਰੀ ਤੌਰ 'ਤੇ ਮਾਨਤਾ ਪ੍ਰਾਪਤ ਸਾਈਬਰ ਸੁਰੱਖਿਆ ਮਾਹਰ, ਇਸ ਨੂੰ ਲਾਗੂ ਕਰਨ ਅਤੇ ਹੋਸਟਿੰਗ ਵਿੱਚ ਸ਼ਾਮਲ ਸੇਵਾ ਪ੍ਰਦਾਤਾਵਾਂ, ਅਤੇ WaTechਦੀ ਸਹਾਇਤਾ ਨਾਲ ਡੂੰਘਾਈ ਨਾਲ ਜਾਂਚ ਕੀਤੀ ਹੈ। ਕਾਨੂੰਨ ਲਾਗੂ ਕਰਨ ਵਾਲੇ ਵੀ ਇਸ ਮਾਮਲੇ ਤੋਂ ਜਾਣੂ ਹਨ। ਇਸ ਸਮੇਂ, ਸਾਨੂੰ ਭਰੋਸਾ ਹੈ ਕਿ ਪੇਸ਼ੇਵਰ ਲਾਇਸੰਸਿੰਗ ਸਿਸਟਮ ਦਾ ਲਾਇਸੰਸਧਾਰੀ ਹਿੱਸਾ ਸੁਰੱਖਿਅਤ ਢੰਗ ਨਾਲ ਕੰਮ ਕਰ ਰਿਹਾ ਹੈ ਅਤੇ ਅਸੀਂ ਇਸਦੀ ਕੋਲੋਂ ਨਿਗਰਾਨੀ ਕਰਨਾ ਜਾਰੀ ਰੱਖਾਂਗੇ।
DOL ਦੁਆਰਾ ਸੰਚਾਲਿਤ ਕਿਸੇ ਵੀ ਹੋਰ ਸਿਸਟਮ ਵਿੱਚ ਕੋਈ ਸ਼ੱਕੀ ਗਤੀਵਿਧੀ ਦਾ ਪਤਾ ਨਹੀਂ ਲੱਗਿਆ ਹੈ,ਡਰਾਈਵਰ ਅਤੇ ਵਾਹਨ ਲਾਇਸੰਸ ਸਿਸਟਮ ਸਮੇਤ, ਜਿਨ੍ਹਾਂ ਸਾਰਿਆਂ 'ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ।
ਅਸੀਂ ਆਪਣੀ ਜਾਂਚ ਜਾਰੀ ਰੱਖ ਰਹੇ ਹਾਂ ਕਿ ਸਿਸਟਮ ਦੇ ਕਿਸ ਹਿੱਸੇ ਦੀ ਉਲੰਘਣਾ ਕੀਤੀ ਗਈ ਸੀ ਅਤੇ ਕਿਵੇਂ ਕੀਤੀ ਗਈ ਸੀ। ਜਦੋਂ ਅਸੀਂ ਹੋਰ ਸਿੱਖਾਂਗੇ ਤਾਂ ਅਸੀਂ ਅੱਪਡੇਟ ਪ੍ਰਦਾਨ ਕਰਾਂਗੇ।
ਲਾਇਸੰਸਧਾਰੀ ਪੋਰਟਲ ਵਿੱਚ ਇੱਕ ਵਿਕਲਪ, ਜਿਸਨੂੰ 'ਰੁਜ਼ਗਾਰਦਾਤਾ ਦੁਆਰਾ ਭੁਗਤਾਨ' ਵਜੋਂ ਜਾਣਿਆ ਜਾਂਦਾ ਹੈ, ਅਜੇ ਕਾਰਜਸ਼ੀਲ ਨਹੀਂ ਹੈ। ਇਸ ਵਿਕਲਪ ਦੀ ਵਰਤੋਂ ਕੁਝ ਪੇਸ਼ਿਆਂ ਦੁਆਰਾ ਕੀਤੀ ਜਾਂਦੀ ਹੈ, ਜਿਵੇਂ ਕਿ ਸੁਰੱਖਿਆ ਗਾਰਡ। ਲਾਇਸੰਸ ਰੀਨਿਊ ਕਰਨ ਲਈ ਲੋੜੀਂਦੇ ਵਿਅਕਤੀ ਆਪਣੇ ਪੇਸ਼ੇ ਪ੍ਰੋਗਰਾਮ ਨਾਲ ਸੰਪਰਕ ਕਰ ਸਕਦੇ ਹਨ।
ਆਊਟੇਜ ਦੌਰਾਨ ਮਿਆਦ ਪੂਰੀ ਹੋਣ ਵਾਲੇ ਲਾਇਸੰਸਧਾਰਕਾਂ 'ਤੇ ਪ੍ਰਭਾਵ ਨੂੰ ਸੀਮਤ ਕਰਨ ਲਈ, DOL 1 ਅਪ੍ਰੈਲ, 2022 ਤੱਕ ਆਪਣੇ ਆਪ ਹੀ ਦੇਰੀ ਨਾਲ ਫਾਈਲ ਕਰਨ ਵਾਲੇ ਸਾਰੇ ਜੁਰਮਾਨਿਆਂ ਨੂੰ ਮੁਆਫ ਕਰ ਰਿਹਾ ਹੈ।
DOL ਦੀ ਜਾਂਚ ਤੋਂ ਪਤਾ ਲੱਗਾ ਹੈ ਕਿ DOL ਪੇਸ਼ੇਵਰ ਜਾਂ ਕਾਰੋਬਾਰੀ ਲਾਇਸੰਸ ਰਿਕਾਰਡਾਂ ਵਿੱਚ ਨਿੱਜੀ ਜਾਣਕਾਰੀ ਕਿਸੇ ਅਣਅਧਿਕਾਰਤ ਅਦਾਕਾਰ ਦੁਆਰਾ ਪ੍ਰਾਪਤ ਕੀਤੀ ਗਈ ਹੋ ਸਕਦੀ ਹੈ। ਪ੍ਰਭਾਵਿਤ ਜਾਣਕਾਰੀ ਵਿੱਚ ਲਾਇਸੰਸਧਾਰਕ ਦਾ ਨਾਮ, ਈ-ਮੇਲ ਪਤੇ, ਸਮਾਜਿਕ ਸੁਰੱਖਿਆ ਨੰਬਰ, ਜਨਮ ਮਿਤੀਆਂ ਅਤੇ/ਜਾਂ ਡਰਾਈਵਰ ਲਾਇਸੰਸ ਨੰਬਰ ਸ਼ਾਮਲ ਹੋ ਸਕਦਾ ਹੈ।
DOL ਇਸ ਨੂੰ ਸੌਂਪੀ ਗਈ ਨਿੱਜੀ ਜਾਣਕਾਰੀ ਦੀ ਸੁਰੱਖਿਆ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ। 25 ਫਰਵਰੀ, 2022 ਨੂੰ, ਏਜੰਸੀ ਨੇ ਉਨ੍ਹਾਂ ਲਾਇਸੰਸਧਾਰਕਾਂ ਨੂੰ ਸੂਚਨਾ ਪੱਤਰ ਭੇਜਣੇ ਸ਼ੁਰੂ ਕਰ ਦਿੱਤੇ ਹਨ ਜੋ ਪ੍ਰਭਾਵਿਤ ਹੋ ਸਕਦੇ ਹਨ। ਚਿੱਠੀਆਂ ਵਿੱਚ ਮੁਫਤ ਕ੍ਰੈਡਿਟ ਨਿਗਰਾਨੀ ਪ੍ਰਾਪਤ ਕਰਨ ਦੇ ਤਰੀਕੇ ਬਾਰੇ ਵਿਸਤ੍ਰਿਤ ਨਿਰਦੇਸ਼ ਹਨ। ਕਿਰਪਾ ਕਰਕੇ ਸਮੇਂ ਸੀਮਾ ਦਾ ਧਿਆਨ ਰੱਖੋ, ਜਿਸ ਤੋਂ ਬਾਅਦ ਤੁਸੀਂ ਮੁਫਤ ਕ੍ਰੈਡਿਟ ਨਿਗਰਾਨੀ ਵਿੱਚ ਦਾਖ਼ਲਾ ਲੈਣ ਦੇ ਯੋਗ ਨਹੀਂ ਹੋਵੋਗੇ। ਇਹ ਸਮਾਂ ਸੀਮਾ 24 ਮਈ, 2022 ਹੈ।
DOL ਮੁਫਤ ਕ੍ਰੈਡਿਟ ਨਿਗਰਾਨੀ ਬਾਰੇ ਸਵਾਲਾਂ ਲਈ ਸਮਰਥਨ ਦੀ ਪੇਸ਼ਕਸ਼ ਕਰ ਰਿਹਾ ਹੈ ਜੋ ਅਸੀਂ ਜਵਾਬ ਵਿੱਚ ਪੇਸ਼ ਕਰ ਰਹੇ ਹਾਂ।
ਲਾਇਸੰਸਿੰਗ ਵਿਭਾਗ (DOL) ਸਿਰਫ਼ ਡਰਾਈਵਰ ਅਤੇ ਵਾਹਨ ਲਾਇਸੰਸ ਹੀ ਜਾਰੀ ਨਹੀਂ ਕਰਦਾ ਹੈ। ਇਹ 39 ਕਿਸਮਾਂ ਦੇ ਵਪਾਰਾਂ ਅਤੇ ਪੇਸ਼ਿਆਂ ਲਈ ਲਾਇਸੰਸ ਵੀ ਜਾਰੀ ਕਰਦਾ ਹੈ, ਜਿਸ ਵਿੱਚ ਕੌਸਮੈਟੋਲੌਜਿਸਟਸ, ਰੀਅਲ ਅਸਟੇਟ ਬ੍ਰੋਕਰ, ਜ਼ਮਾਨਤਦਾਰ, ਆਰਕੀਟੈਕਟ ਅਤੇ ਡਰਾਈਵਰ ਸਿਖਲਾਈ ਸਕੂਲ ਇੰਸਟ੍ਰਕਟਰ ਸ਼ਾਮਲ ਹਨ।
DOL ਪੇਸ਼ੇਵਰ ਔਨਲਾਈਨ ਲਾਇਸੰਸਿੰਗ ਅਤੇ ਨਿਯਮਤ ਜਾਣਕਾਰੀ ਸਿਸਟਮ (Professional Online Licensing and Regulatory Information System, POLARIS) ਵਜੋਂ ਜਾਣੇ ਜਾਂਦੇ ਸਿਸਟਮ ਵਿੱਚ ਵਿਅਕਤੀਗਤ ਪੇਸ਼ੇਵਰ ਅਤੇ ਕਿੱਤਾਮੁਖੀ ਲਾਇਸੰਸਧਾਰਕਾਂ ਦੀ ਜਾਣਕਾਰੀ ਨੂੰ ਬਰਕਰਾਰ ਰੱਖਦਾ ਹੈ। ਤੁਸੀਂ ਸਿਸਟਮ ਨੂੰ ਇਸਦੇ ਵਧੇਰੇ ਆਮ ਨਾਮ, "ਪੇਸ਼ੇਵਰ ਅਤੇ ਵਪਾਰਕ ਲਾਇਸੰਸਿੰਗ ਸਿਸਟਮ" (Professional and Business Licensing System) ਤੋਂ ਜਾਣ ਸਕਦੇ ਹੋ। 23 ਵੱਖ-ਵੱਖ ਪੇਸ਼ਿਆਂ ਲਈ, ਸਿਸਟਮ ਲਾਇਸੰਸ ਐਪਲੀਕੇਸ਼ਨਾਂ 'ਤੇ ਕਾਰਵਾਈ ਕਰਦਾ ਹੈ, ਜਾਰੀ ਕਰਦਾ ਹੈ ਅਤੇ ਨਵੀਨੀਕਰਨ ਕਰਦਾ ਹੈ, ਲਾਇਸੰਸ ਧਾਰਕਾਂ ਦੇ ਵਿਰੁੱਧ ਜਨਤਾ ਦੀਆਂ ਸ਼ਿਕਾਇਤਾਂ ਨੂੰ ਸਵੀਕਾਰ ਕਰਦਾ ਹੈ, ਅਤੇ ਹੋਰ ਬਹੁਤ ਕੁਝ ਕਰਦਾ ਹੈ। ਪੇਸ਼ੇਵਰ ਲਾਇਸੰਸਿੰਗ ਸਿਸਟਮ ਲਾਇਸੰਸਧਾਰਕਾਂ ਨੂੰ ਉਹਨਾਂ ਦੇ ਲਾਇਸੰਸ ਦੀ ਸਥਿਤੀ ਅਤੇ ਕਿਸੇ ਵੀ ਜ਼ਰੂਰਤ ਨੂੰ ਪੂਰਾ ਕਰਨ ਦੀ ਲੋੜ ਦੀ ਨਿਗਰਾਨੀ ਕਰਨ ਵਿੱਚ ਮਦਦ ਕਰਦਾ ਹੈ। ਇਹ ਸਿਸਟਮ ਸਾਡੇ ਲਾਇਸੰਸਿੰਗ ਸਟਾਫ਼ ਨੂੰ ਗਾਹਕਾਂ ਦੀਆਂ ਸਾਰੀਆਂ ਲਾਇਸੰਸਿੰਗ ਜ਼ਰੂਰਤਾਂ ਪੂਰੀਆਂ ਕਰਨ ਲਈ ਆਸਾਨੀ ਨਾਲ ਸਹਾਇਤਾ ਕਰਨ ਦਿੰਦਾ ਹੈ, ਅਤੇ ਇਹ ਜਨਤਾ ਨੂੰ ਕਿਸੇ ਵਿਅਕਤੀ ਦੇ ਲਾਇਸੰਸ ਦੀ ਸਥਿਤੀ ਵੀ ਵੇਖਣ ਦਿੰਦਾ ਹੈ।
24 ਜਨਵਰੀ, 2022 ਦੇ ਹਫ਼ਤੇ ਦੌਰਾਨ, DOL ਨੂੰ ਪੇਸ਼ੇਵਰ ਅਤੇ ਵਪਾਰਕ ਲਾਇਸੰਸਿੰਗ ਸਿਸਟਮ ਦੇ ਅੰਦਰ ਮੌਜੂਦ ਪੇਸ਼ੇਵਰ ਅਤੇ ਕਿੱਤਾਮੁਖੀ ਲਾਇਸੰਸ ਜਾਣਕਾਰੀ (ਡੇਟਾ) ਦੇ ਸੰਬੰਧ ਵਿੱਚ ਸ਼ੱਕੀ ਗਤੀਵਿਧੀ ਬਾਰੇ ਪਤਾ ਲੱਗਾ। DOL ਨੇ ਸਿਸਟਮ ਨੂੰ ਫੌਰਨ ਬੰਦ ਕਰ ਦਿੱਤਾ ਅਤੇ Washington Technology Solutions (WaTech) ਦੀ ਸਹਾਇਤਾ ਨਾਲ ਆਪਣੀ ਜਾਂਚ ਸ਼ੁਰੂ ਕੀਤੀ। ਇਸਤੋਂ ਇਲਾਵਾ, DOL ਨੇ ਸਾਈਬਰ ਸੁਰੱਖਿਆ ਅਤੇ ਘਟਨਾ ਪ੍ਰਤੀਕਿਰਿਆ ਵਿੱਚ ਰਾਸ਼ਟਰੀ ਤੌਰ 'ਤੇ ਮਾਨਤਾ ਪ੍ਰਾਪਤ ਵਿਸ਼ੇਸ਼ੱਗਾਂ ਦੀਆਂ ਸੇਵਾਵਾਂ ਨੂੰ ਬਰਕਰਾਰ ਰੱਖਿਆ ਹੈ। ਕਾਨੂੰਨ ਲਾਗੂ ਕਰਨ ਵਾਲਿਆਂ ਨੂੰ ਵੀ ਚੌਕਸ ਕੀਤਾ ਗਿਆ ਹੈ।
ਸਿਸਟਮ ਦਾ ਉਹ ਹਿੱਸਾ ਜਿਸ ਰਾਹੀਂ ਗਾਹਕ ਪੇਸ਼ੇਵਰ ਲਾਇਸੰਸਾਂ ਲਈ ਅਪਲਾਈ ਕਰਦੇ ਸਕਦੇ ਹਨ ਅਤੇ ਰੀਨਿਊ ਕਰ ਸਕਦੇ ਹਨ, 1 ਮਾਰਚ, 2022 ਨੂੰ ਮੁੜ ਆਨਲਾਈਨ ਕੀਤਾ ਗਿਆ ਸੀ। ਇੱਕ ਪੂਰੀ ਸੁਰੱਖਿਆ ਸਮੀਖਿਆ ਨੇ ਇਹ ਨਿਰਧਾਰਿਤ ਕੀਤਾ ਹੈ ਕਿ ਉਹ ਭਾਗ ਉਲੰਘਣਾ ਦਾ ਹਿੱਸਾ ਨਹੀਂ ਸੀ, ਅਤੇ ਸਾਨੂੰ ਭਰੋਸਾ ਹੈ ਕਿ ਇਸਨੂੰ ਮੁੜ ਆਨਲਾਈਨ ਰੱਖਣ ਨਾਲ ਅਣਅਧਿਕਾਰਤ ਡੇਟਾ ਦਾ ਪਰਦਾਫਾਸ਼ ਨਹੀਂ ਹੋਵੇਗਾ।
ਹਾਂ। ਸਾਡੀ ਜਾਂਚ ਦੇ ਆਧਾਰ 'ਤੇ, DOL ਕੋਲ ਇਸ ਗੱਲ 'ਤੇ ਵਿਸ਼ਵਾਸ਼ ਕਰਨ ਲਈ ਉਪਯੁਕਤ ਕਾਰਨ ਮੌਜੂਦ ਹੈ ਕਿ ਪੇਸ਼ੇਵਰ ਅਤੇ ਵਪਾਰਕ ਲਾਈਸੰਸਿੰਗ ਸਿਸਟਮ ਤੱਕ ਪਹੁੰਚ ਕੀਤੀ ਗਈ ਸੀ ਅਤੇ ਰਿਕਾਰਡ ਬਿਨਾਂ ਅਧਿਕਾਰ ਦੇ ਹਾਸਲ ਕੀਤੇ ਗਏ ਸਨ।
ਜੇਕਰ ਸਾਡੀ ਜਾਂਚ ਇਹ ਸਿੱਟਾ ਕੱਢਦੀ ਹੈ ਕਿ ਤੁਹਾਡੀ ਸੰਵੇਦਨਸ਼ੀਲ ਜਾਣਕਾਰੀ ਪ੍ਰਭਾਵਿਤ ਹੋ ਸਕਦੀ ਹੈ, ਤਾਂ DOL ਤੁਹਾਨੂੰ ਸੂਚਿਤ ਕਰੇਗਾ। ਇਸ ਸਮੇਂ, ਸਾਡਾ ਅੰਦਾਜ਼ਾ ਹੈ ਕਿ ਲਗਭਗ 650,000 ਵਿਅਕਤੀ ਪ੍ਰਭਾਵਿਤ ਹੋ ਸਕਦੇ ਹਨ।
ਸਾਡੀ ਜਾਂਚ ਨੇ ਕਿਸੇ ਵੀ ਸੰਭਾਵਨਾ ਨੂੰ ਖਾਰਜ ਕਰਨ ਵਿੱਚ ਵੀ ਮਦਦ ਕੀਤੀ ਕਿ ਹੋਰ DOL ਸਿਸਟਮ, ਜਿਵੇਂ ਕਿ ਡਰਾਈਵਰ ਅਤੇ ਵਾਹਨ ਲਾਇਸੰਸਿੰਗ ਸਿਸਟਮ (Driver and Vehicle Licensing System, DRIVES), ਨਾਲ ਛੇੜਛਾੜ ਕੀਤੀ ਗਈ ਸੀ। ਭਾਵੇਂ ਇਹ ਕਿਹਾ ਜਾਂਦਾ ਹੈ, ਪਰ ਅਸੀਂ ਹਾਲੇ ਵੀ ਆਪਣੇ ਸਾਰੇ ਸਿਸਟਮਾਂ ਦੀ ਬਹੁਤ ਧਿਆਨ ਨਾਲ ਨਿਗਰਾਨੀ ਕਰ ਰਹੇ ਹਾਂ।
ਪੇਸ਼ੇਵਰ ਅਤੇ ਵਪਾਰਕ ਲਾਇਸੰਸਿੰਗ ਸਿਸਟਮ ਆਪਣੇ ਲਾਇਸੰਸ ਧਾਰਕਾਂ ਅਤੇ ਬਿਨੈਕਾਰਾਂ ਬਾਰੇ ਜਾਣਕਾਰੀ ਸਟੋਰ ਕਰਦਾ ਹੈ। ਵੱਖ-ਵੱਖ ਕਿਸਮਾਂ ਦੇ ਲਾਇਸੰਸਾਂ ਲਈ ਜਾਣਕਾਰੀ ਦੀਆਂ ਕਿਸਮਾਂ ਵੱਖ-ਵੱਖ ਹੋ ਸਕਦੀਆਂ ਹਨ। ਜਾਣਕਾਰੀ ਦੀਆਂ ਕੁਝ ਸ਼੍ਰੇਣੀਆਂ ਵਿੱਚ ਸਮਾਜਿਕ ਸੁਰੱਖਿਆ ਨੰਬਰ, ਜਨਮ ਮਿਤੀਆਂ, ਡਰਾਈਵਰ ਲਾਇਸੰਸ ਨੰਬਰ, ਅਤੇ ਹੋਰ ਨਿੱਜੀ ਤੌਰ 'ਤੇ ਪਛਾਣ ਯੋਗ ਜਾਣਕਾਰੀ ਸ਼ਾਮਲ ਹੈ।
ਹਾਲਾਂਕਿ ਸਾਡੇ ਸਿਸਟਮ ਵਿੱਚ ਵਿਸ਼ੇਸ਼ ਕਿਸਮਾਂ ਦੀ ਜਾਣਕਾਰੀ ਵਿਅਕਤੀਆਂ ਲਈ ਉਹਨਾਂ ਕੋਲ ਮੌਜੂਦ ਲਾਇਸੰਸ ਦੀ ਕਿਸਮ ਦੇ ਆਧਾਰ 'ਤੇ ਵੱਖ-ਵੱਖ ਹੋ ਸਕਦੀ ਹੈ, ਸਾਡੇ ਰਿਕਾਰਡਾਂ ਵਿੱਚ ਸੰਵੇਦਨਸ਼ੀਲ ਜਾਣਕਾਰੀ ਸ਼ਾਮਲ ਹੁੰਦੀ ਹੈ, ਜਿਵੇਂ ਕਿ ਸਮਾਜਿਕ ਸੁਰੱਖਿਆ ਨੰਬਰ, ਡਰਾਈਵਰ ਲਾਇਸੰਸ ਨੰਬਰ, ਅਤੇ ਜਨਮ ਮਿਤੀਆਂ। ਅਸੀਂ ਉਸ ਹਰੇਕ ਵਿਅਕਤੀ ਨੂੰ ਸੂਚਨਾ ਅਤੇ ਸਹਾਇਤਾ ਪ੍ਰਦਾਨ ਕਰਾਂਗੇ, ਜਿਸਦਾ ਸੰਵੇਦਨਸ਼ੀਲ ਡੇਟਾ ਪੇਸ਼ੇਵਰ ਅਤੇ ਵਪਾਰਕ ਲਾਇਸੰਸਿੰਗ ਸਿਸਟਮ ਦੇ ਅੰਦਰ ਮੌਜੂਦ ਹੈ ਅਤੇ ਹੋ ਸਕਦਾ ਹੈ ਕਿ ਇਸਦਾ ਖੁਲਾਸਾ ਹੋਇਆ ਹੋਵੇ। ਸਾਡੇ ਸਿਸਟਮ ਅੰਦਰ ਮੌਜੂਦ ਵਿਅਕਤੀਆਂ ਵਿੱਚ ਕਿਰਿਆਸ਼ੀਲ ਲਾਇਸੰਸਧਾਰਕ; ਕੁਝ ਹੋਰ ਵਿਅਕਤੀ ਜਿਵੇਂ ਕਿ, ਮਿਆਦ ਸਮਾਪਤ ਹੋ ਚੁੱਕੇ, ਬੰਦ ਕੀਤੇ, ਅਤੇ ਰੱਦ ਕੀਤੇ ਲਾਇਸੰਸ ਵਾਲੇ ਵਿਅਕਤੀ; ਅਤੇ ਲਾਇਸੰਸਸ਼ੁਦਾ ਵਪਾਰਾਂ ਲਈ ਸੰਪਰਕਾਂ ਵਜੋਂ ਸੂਚੀਬੱਧ ਕੀਤੇ ਹੋਰ ਵਿਅਕਤੀ ਸ਼ਾਮਲ ਹੁੰਦੇ ਹਨ।
ਅਸੀਂ ਤੁਹਾਡੀ ਗੋਪਨੀਯਤਾ ਅਤੇ ਤੁਹਾਡੀ ਨਿੱਜੀ ਜਾਣਕਾਰੀ ਦੀ ਸੁਰੱਖਿਆ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ। ਸਾਡੇ ਪੇਸ਼ੇਵਰ ਅਤੇ ਵਪਾਰਕ ਲਾਇਸੰਸਿੰਗ ਸਿਸਟਮ ਵਿੱਚ ਸ਼ੱਕੀ ਗਤੀਵਿਧੀ ਬਾਰੇ ਪਤਾ ਲੱਗਣ 'ਤੇ, ਅਸੀਂ ਅਸਥਾਈ ਤੌਰ 'ਤੇ ਸਿਸਟਮ ਨੂੰ ਬੰਦ ਕਰ ਦਿੱਤਾ ਹੈ। ਅਸੀਂ ਉਹਨਾਂ ਲੋਕਾਂ ਨੂੰ ਸੂਚਿਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਰਹੇ ਹਾਂ, ਜੋ ਪ੍ਰਭਾਵਿਤ ਹੋਏ ਹੋ ਸਕਦੇ ਹਨ ਅਤੇ ਉਹਨਾਂ ਨੂੰ ਕ੍ਰੈਡਿਟ ਨਿਗਰਾਨੀ ਅਤੇ ਪਛਾਣ ਦੀ ਚੋਰੀ ਤੋਂ ਸੁਰੱਖਿਆ ਦੀ ਪੇਸ਼ਕਸ਼ ਕਰ ਰਹੇ ਹਾਂ।
ਸਾਡੇ ਸੂਚਨਾ ਤਕਨਾਲੋਜੀ ਵਿਸ਼ੇਸ਼ੱਗ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਨ ਕਿ ਵੈੱਬਸਾਈਟ ਦੇ ਐਕਸੈਸ ਨੂੰ ਦੁਬਾਰਾ-ਖੋਲ੍ਹਣ ਤੋਂ ਪਹਿਲਾਂ ਸਿਸਟਮ ਸੁਰੱਖਿਅਤ ਹੈ। DOL ਵਾਧੂ ਤਕਨੀਕੀ ਸੁਰੱਖਿਆ ਅਤੇ ਸਿਸਟਮ ਨਿਗਰਾਨੀ ਸਮਰੱਥਾਵਾਂ ਨੂੰ ਲਾਗੂ ਕਰਕੇ ਭਵਿੱਖ ਵਿੱਚ ਹੋਣ ਵਾਲੀਆਂ ਇਸ ਕਿਸਮ ਦੀਆਂ ਘਟਨਾਵਾਂ ਦੇ ਜੋਖ਼ਮ ਨੂੰ ਘੱਟ ਕਰਨ ਲਈ ਵੀ ਕਦਮ ਚੁੱਕ ਰਿਹਾ ਹੈ।
ਜੇਕਰ ਸਾਡੀ ਜਾਂਚ ਇਹ ਨਿਰਧਾਰਿਤ ਕਰਦੀ ਹੈ ਕਿ ਤੁਹਾਡੀ ਸੰਵੇਦਨਸ਼ੀਲ ਜਾਣਕਾਰੀ ਪ੍ਰਭਾਵਿਤ ਹੋਈ ਹੋ ਸਕਦੀ ਹੈ, ਤਾਂ ਅਸੀਂ ਤੁਹਾਨੂੰ ਸੂਚਿਤ ਕਰਾਂਗੇ ਅਤੇ ਤੁਹਾਨੂੰ ਉਸ ਸਮੇਂ ਵਾਧੂ ਜਾਣਕਾਰੀ ਅਤੇ ਸਹਾਇਤਾ ਪ੍ਰਦਾਨ ਕਰਾਂਗੇ।
ਇਸ ਸਮੇਂ ਦੌਰਾਨ, ਜੇਕਰ ਤੁਹਾਡੇ ਕੋਲ DOL ਦੁਆਰਾ ਜਾਰੀ ਕੀਤਾ ਪੇਸ਼ੇਵਰ ਲਾਇਸੰਸ ਹੈ ਅਤੇ ਤੁਸੀਂ ਆਪਣੀ ਸੰਵੇਦਨਸ਼ੀਲ ਜਾਣਕਾਰੀ ਦੀ ਸੁਰੱਖਿਆ ਬਾਰੇ ਚਿੰਤਤ ਹੋ, ਤਾਂ ਇੱਥੇ ਕੁਝ ਅਜਿਹੇ ਕਿਰਿਆਸ਼ੀਲ ਕਦਮ ਹਨ, ਜਿਨ੍ਹਾਂ ਬਾਰੇ ਕੋਈ ਵੀ ਵਿਅਕਤੀ ਵਿਚਾਰ ਸਕਦਾ ਹੈ:
ਤੁਹਾਡੇ ਕ੍ਰੈਡਿਟ ਦੀ ਸੁਰੱਖਿਆ ਲਈ ਸੋਮਿਆਂ ਵਿੱਚ https://www.atg.wa.gov/credit-reports 'ਤੇ ਅਟਾਰਨੀ ਜਨਰਲ ਦਾ Washington ਸਟੇਟ ਆਫ਼ਿਸ ਅਤੇ https://www.consumer.ftc.gov/features/feature-0014-identity-theft 'ਤੇ ਫੈਡਰਲ ਟ੍ਰੇਡ ਕਮਿਸ਼ਨ ਸ਼ਾਮਲ ਹਨ। ਅੰਦਰੂਨੀ ਮਾਲੀਆ ਸੇਵਾ (Internal Revenue Service) ਤੁਹਾਡੀਆਂ ਟੈਕਸ ਫਾਈਲਿੰਗਾਂ ਨੂੰ ਧੋਖਾਧੜੀ ਦੇ ਵਿਰੁੱਧ ਸੁਰੱਖਿਅਤ ਕਰਨ ਦਾ ਤਰੀਕਾ ਵੀ ਪ੍ਰਦਾਨ ਕਰਦਾ ਹੈ।
ਜੇਕਰ ਤੁਸੀਂ ਸਾਡੇ ਵੱਲੋਂ ਇੱਕ ਅਜਿਹੀ ਸੂਚਨਾ ਦੇਖਦੇ ਹੋ ਕਿ ਤੁਹਾਡੇ ਡੇਟਾ ਨਾਲ ਛੇੜਛਾੜ ਕੀਤੀ ਗਈ ਹੈ, ਤਾਂ ਤੁਹਾਨੂੰ ਮੁਫ਼ਤ ਕ੍ਰੈਡਿਟ ਨਿਗਰਾਨੀ ਨੂੰ ਕਿਰਿਆਸ਼ੀਲ ਕਰਨ ਦੇ ਤਰੀਕੇ ਬਾਰੇ ਦਿਸ਼ਾ-ਨਿਰਦੇਸ਼ ਪ੍ਰਾਪਤ ਹੋਣਗੇ।
24 ਜਨਵਰੀ, 2022 ਨੂੰ, ਅਸੀਂ ਉਹਨਾਂ ਲੋਕਾਂ ਦੀ ਸੁਰੱਖਿਆ ਲਈ ਪੇਸ਼ੇਵਰ ਲਾਇਸੰਸ ਸਿਸਟਮ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਹੈ, ਜਿਨ੍ਹਾਂ ਕੋਲ ਸਾਡੇ ਵੱਲੋਂ ਪੂਰੀ ਤਰ੍ਹਾਂ ਨਾਲ ਜਾਂਚ ਕਰਨ ਦੇ ਦੌਰਾਨ ਪੇਸ਼ੇਵਰ ਅਤੇ ਕਿੱਤਾਮੁਖੀ ਲਾਇਸੰਸ ਮੌਜੂਦ ਹਨ। ਅਸੀਂ ਸਿਸਟਮ ਨੂੰ ਸੁਰੱਖਿਅਤ ਕਰਨ ਲਈ ਕੰਮ ਕਰ ਰਹੇ ਹਾਂ, ਤਾਂ ਜੋ DOL ਆਪਣੇ ਪੇਸ਼ੇਵਰ ਅਤੇ ਕਿੱਤਾਮੁਖੀ ਲਾਇਸੰਸ ਧਾਰਕਾਂ ਦੀ ਜਾਣਕਾਰੀ ਨੂੰ ਸੁਰੱਖਿਅਤ ਰੱਖਦੇ ਹੋਏ ਸੇਵਾ ਕਰਨਾ ਜਾਰੀ ਰੱਖ ਸਕੇ
DOL ਇਸ ਬੰਦ ਰਹਿਣ ਦੇ ਸਮੇਂ ਦੌਰਾਨ ਆਪਣੇ ਲਾਇਸੰਸ ਦਾ ਨਵੀਨੀਕਰਨ ਕਰਨ ਵਿੱਚ ਅਸਫ਼ਲ ਰਹਿਣ ਵਾਲੇ ਕਿਸੇ ਵਿਅਕਤੀ ਨੂੰ ਜੁਰਮਾਨਾ, ਦੰਡ ਨਹੀਂ ਲਾਏਗਾ ਜਾਂ ਪ੍ਰਤੀਬੰਧਤ ਨਹੀਂ ਕਰੇਗਾ। DOL ਲਾਇਸੰਸ ਦੀ ਮਿਆਦ ਸਮਾਪਤ ਹੋਣ ਦੀ ਤਾਰੀਖ਼ ਦੇ ਆਧਾਰ 'ਤੇ ਨਵੀਨੀਕਰਨ ਨੂੰ ਤਰਜੀਹ ਦੇਵੇਗਾ।